ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਦੇ 'ਪ੍ਰੋਜੈਕਟ ਅੰਮ੍ਰਿਤ' ਦਾ ਸਫ਼ਲ ਆਯੋਜਨ 

ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਦੇ 'ਪ੍ਰੋਜੈਕਟ ਅੰਮ੍ਰਿਤ' ਦਾ ਸਫ਼ਲ ਆਯੋਜਨ 

ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਦੇ 'ਪ੍ਰੋਜੈਕਟ ਅੰਮ੍ਰਿਤ' ਦਾ ਸਫ਼ਲ ਆਯੋਜਨ 

ਪਾਣੀ ਪ੍ਰਮਾਤਮਾ ਦੀ ਦਾਤ ਹੈ, ਅਸੀਂ ਇਸ ਅੰਮ੍ਰਿਤ ਦੀ ਸੰਭਾਲ ਕਰਨੀ ਹੈ।

- ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ

ਲਾਲੜੂ, 25 ਫਰਵਰੀ :- ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੀ ਛਤਰ-ਛਾਇਆ ਹੇਠ ਅੱਜ ਯਮੁਨਾ ਨਦੀ ਦੇ ਛੱਠ ਘਾਟ ਵਿਖੇ 'ਅੰਮ੍ਰਿਤ ਪ੍ਰੋਜੈਕਟ' ਦੇ ਤਹਿਤ 'ਸਵੱਛ ਜਲ , ਸਵੱਛ ਮਨ' ਪ੍ਰੋਜੈਕਟ ਦੇ ਦੂਜੇ ਪੜਾਅ ਦਾ ਉਦਘਾਟਨ ਸਵੇਰੇ 8.00 ਵਜੇ ਆਈ.ਟੀ.ਓ., ਦਿੱਲੀ ਤੋਂ ਕੀਤਾ ਗਿਆ। ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ ਹੋ ਕੇ, ਇਹ ਪ੍ਰੋਜੈਕਟ ਪੂਰੇ ਭਾਰਤ ਦੇ 27 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 1533 ਤੋਂ ਵੱਧ ਸਥਾਨਾਂ 'ਤੇ 11 ਲੱਖ ਤੋਂ ਵੱਧ ਵਲੰਟੀਅਰਾਂ ਦੇ ਸਹਿਯੋਗ ਨਾਲ ਵੱਡੇ ਪੱਧਰ 'ਤੇ ਆਯੋਜਿਤ ਕੀਤਾ ਗਿਆ।

        ਬਾਬਾ ਹਰਦੇਵ ਸਿੰਘ ਜੀ ਦੀਆਂ ਸਦੀਵੀ ਸਿੱਖਿਆਵਾਂ ਤੋਂ ਪ੍ਰੇਰਨਾ ਲੈਂਦਿਆਂ ਸੰਤ ਨਿਰੰਕਾਰੀ ਮਿਸ਼ਨ ਦੇ ਸਮਾਜਿਕ ਵਿੰਗ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਦੀ ਅਗਵਾਈ ਹੇਠ ‘ਪ੍ਰੋਜੈਕਟ ਅੰਮ੍ਰਿਤ’ ਦਾ ਆਯੋਜਨ ਕੀਤਾ ਗਿਆ। ਇਸ ਸਾਲ ਪ੍ਰੋਜੈਕਟ ਨੇ 'ਆਓ ਸਵਾਰੇਂ , ਯਮੁਨਾ ਕਿਨਾਰੇ' ਦੇ ਮੂਲ ਸੰਦੇਸ਼ ਰਾਹੀਂ ਜਨ ਜਾਗਰੂਕਤਾ ਦਾ ਰੂਪ ਧਾਰਿਆ। ਇਸ ਮੌਕੇ ਸੰਤ ਨਿਰੰਕਾਰੀ ਮਿਸ਼ਨ ਦੇ ਸਮੂਹ ਅਧਿਕਾਰੀ, ਪਤਵੰਤੇ ਸੱਜਣ ਅਤੇ ਹਜ਼ਾਰਾਂ ਵਲੰਟੀਅਰਾਂ ਅਤੇ ਸੇਵਾਦਲ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਸ ਪ੍ਰੋਗਰਾਮ ਦਾ ਸੰਤ ਨਿਰੰਕਾਰੀ ਮਿਸ਼ਨ ਦੀ ਵੈੱਬਸਾਈਟ ਰਾਹੀਂ ਸਿੱਧਾ ਪ੍ਰਸਾਰਣ ਕੀਤਾ ਗਿਆ, ਜਿਸ ਦਾ ਦੇਸ਼-ਵਿਦੇਸ਼ ਵਿੱਚ ਬੈਠੇ ਸਮੂਹ ਸ਼ਰਧਾਲੂਆਂ ਨੇ ਲਾਭ ਉਠਾਇਆ। ਇਸ ਮੌਕੇ ਦਿੱਲੀ ਯੂਨੀਵਰਸਿਟੀ ਦੇ ਹਜ਼ਾਰਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਨਾਲ-ਨਾਲ ਕਈ ਸੰਸਥਾਵਾਂ ਅਤੇ ਵਾਤਾਵਰਨ ਸੁਰੱਖਿਆ ਨਾਲ ਜੁੜੇ ਕਈ ਪਤਵੰਤੇ ਸੱਜਣਾਂ ਨੇ ਸ਼ਮੂਲੀਅਤ ਕੀਤੀ। ਰੇਡੀਓ ਚੈਨਲ 92.7-ਬਿਗ ਐਫ਼.ਐੱਮ ਅਤੇ ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਨੇ ਵੀ ਇਸ ਮੌਕੇ ਆਪਣੀ ਹਾਜ਼ਰੀ ਭਰੀ।

ਸੰਤ ਨਿਰੰਕਾਰੀ ਮੰਡਲ ਦੇ ਸਕੱਤਰ ਅਤੇ ਸਮਾਜ ਕਲਿਆਣ ਇੰਚਾਰਜ ਸ਼੍ਰੀ ਜੋਗਿੰਦਰ ਸੁਖੀਜਾ ਨੇ ਵਿਸਤ੍ਰਿਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 'ਪ੍ਰੋਜੈਕਟ ਅੰਮ੍ਰਿਤ' ਦੌਰਾਨ ਹਰ ਵਿਧਾਨਕ ਸੁਰੱਖਿਆ ਮਾਪਦੰਡਾਂ ਦਾ ਸਹੀ ਢੰਗ ਨਾਲ ਪਾਲਣ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸਮੂਹ ਸੇਵਾਦਾਰਾਂ ਅਤੇ ਮਹਿਮਾਨਾਂ ਲਈ ਬੈਠਣ, ਰਿਫਰੈਸ਼ਮੈਂਟ, ਪਾਰਕਿੰਗ, ਐਂਬੂਲੈਂਸ ਅਤੇ ਮੈਡੀਕਲ ਸਹੂਲਤਾਂ ਆਦਿ ਦਾ ਢੁੱਕਵਾਂ ਪ੍ਰਬੰਧ ਕੀਤਾ ਗਿਆ ਸੀ। ਇਸ ਪ੍ਰੋਜੈਕਟ ਵਿੱਚ ਵੱਧ ਤੋਂ ਵੱਧ ਨੌਜਵਾਨਾਂ ਨੇ ਸਰਗਰਮੀ ਨਾਲ ਹਿੱਸਾ ਲਿਆ। ਸ਼੍ਰੀ ਸੁਖੀਜਾ ਨੇ ਦੱਸਿਆ ਕਿ ਇਹ ਮੁਹਿੰਮ ਸਿਰਫ ਇੱਕ ਦਿਨ ਤੱਕ ਨਹੀਂ ਚੱਲੇਗੀ ਸਗੋਂ ਹਰ ਮਹੀਨੇ ਵੱਖ-ਵੱਖ ਘਾਟਾਂ ਅਤੇ ਪਾਣੀ ਦੇ ਸੋਮਿਆਂ ਦੀ ਸਫਾਈ ਦੇ ਨਾਲ ਜਾਰੀ ਰਹੇਗੀ।

'ਪ੍ਰੋਜੈਕਟ ਅੰਮ੍ਰਿਤ' ਦੇ ਦੂਜੇ ਪੜਾਅ ਦਾ ਉਦਘਾਟਨ ਕਰਦੇ ਹੋਏ ਨਿਰੰਕਾਰੀ ਰਾਜਪਿਤਾ ਰਮਿਤ ਜੀ ਨੇ ਸਤਿਗੁਰੂ ਮਾਤਾ ਜੀ ਦੀ ਹਜ਼ੂਰੀ ਵਿੱਚ ਆਪਣੇ ਸੰਬੋਧਨ ਵਿਚ ਕਿਹਾ ਕਿ ਬਾਬਾ ਹਰਦੇਵ ਸਿੰਘ ਜੀ ਨੇ ਆਪਣੇ ਜੀਵਨ ਰਾਹੀਂ ਸਾਨੂੰ ਪ੍ਰੇਰਿਆ ਦਿੱਤੀ ਕਿ ਸੇਵਾ ਦੀ ਭਾਵਨਾ ਨਿਰਸਵਾਰਥ ਰੂਪ ਵਿਚ ਹੋਣੀ ਚਾਹੀਦੀ ਹੈ ਨਾ ਕਿ ਕਿਸੇ ਵੀ ਪ੍ਰਸ਼ੰਸਾ ਦੇ ਰੂਪ ਵਿਚ। ਸੇਵਾ ਕਰਦੇ ਸਮੇਂ ਸਾਨੂੰ ਇਸ ਦੀ ਕਾਰਗੁਜ਼ਾਰੀ ਬਾਰੇ ਰੌਲਾ ਪਾਉਣ ਦੀ ਬਜਾਏ ਇਸ ਦੀ ਮੂਲ ਭਾਵਨਾ ਵੱਲ ਧਿਆਨ ਦੇਣਾ ਚਾਹੀਦਾ ਹੈ। ਸਾਡੀ ਕੋਸ਼ਿਸ਼ ਆਪਣੇ ਆਪ ਨੂੰ ਬਦਲਣ ਦੀ ਹੋਣੀ ਚਾਹੀਦੀ ਹੈ ਕਿਉਂਕਿ ਸਾਡੀ ਅੰਦਰੂਨੀ ਤਬਦੀਲੀ ਹੀ ਸਮਾਜ ਅਤੇ ਸੰਸਾਰ ਵਿੱਚ ਤਬਦੀਲੀ ਲਿਆ ਸਕਦੀ ਹੈ। ਸਾਤਵਿਕ ਪਰਿਵਰਤਨ ਕੇਵਲ 'ਸਵੱਛ ਜਲ ਅਤੇ ਸਵੱਛ ਮਨ' ਨਾਲ ਸ਼ੁਰੂ ਹੁੰਦਾ ਹੈ।

       ਸਤਿਗੁਰੂ ਮਾਤਾ ਜੀ ਨੇ ਪ੍ਰੋਜੈਕਟ ਅੰਮ੍ਰਿਤ ਮੌਕੇ ਆਪਣੇ ਅਸ਼ੀਰਵਾਦ ਵਿੱਚ ਕਿਹਾ ਕਿ ਪਾਣੀ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ ਅਤੇ ਇਹ ਅੰਮ੍ਰਿਤ ਦੀ ਤਰ੍ਹਾਂ ਹੈ। ਪਾਣੀ ਸਾਡੇ ਜੀਵਨ ਦਾ ਮੂਲ ਆਧਾਰ ਹੈ। ਇਹ ਸਾਡਾ ਫਰਜ਼ ਹੈ ਕਿ ਅਸੀਂ ਇਸ ਸਾਫ਼-ਸੁਥਰੀ ਅਤੇ ਸੁੰਦਰ ਰਚਨਾ ਦੀ ਸੰਭਾਲ ਕਰੀਏ ਜੋ ਸਾਨੂੰ ਪਰਮਾਤਮਾ ਨੇ ਦਿੱਤੀ ਹੈ। ਅਸੀਂ ਮਨੁੱਖ ਵਜੋਂ, ਇਸ ਅਨਮੋਲ ਵਿਰਸੇ ਦੀ ਦੁਰਵਰਤੋਂ ਕਰਦੇ ਹੋਏ ਇਸ ਨੂੰ ਪ੍ਰਦੂਸ਼ਤ ਕੀਤਾ ਹੈ। ਸਾਨੂੰ ਕੁਦਰਤ ਨੂੰ ਇਸ ਦੇ ਅਸਲੀ ਰੂਪ ਵਿਚ ਰੱਖਣਾ ਹੈ ਅਤੇ ਇਸ ਨੂੰ ਸਾਫ਼ ਕਰਨਾ ਹੈ। ਸਾਨੂੰ ਸਾਰਿਆਂ ਨੂੰ ਆਪਣੇ ਕੰਮਾਂ ਨਾਲ ਪ੍ਰੇਰਿਤ ਕਰਨਾ ਹੋਵੇਗਾ ਨਾ ਕਿ ਸਿਰਫ਼ ਸ਼ਬਦਾਂ ਨਾਲ। ਜਦੋਂ ਅਸੀਂ ਹਰ ਕਣ ਵਿਚ ਮੌਜੂਦ ਪਰਮਾਤਮਾ ਨਾਲ ਜੁੜ ਜਾਂਦੇ ਹਾਂ ਅਤੇ ਜਦੋਂ ਅਸੀਂ ਉਸ ਦਾ ਆਸਰਾ ਲੈਂਦੇ ਹਾਂ, ਤਾਂ ਅਸੀਂ ਉਸ ਦੀ ਰਚਨਾ ਦੇ ਹਰ ਰੂਪ ਨੂੰ ਪਿਆਰ ਕਰਨਾ ਸ਼ੁਰੂ ਕਰ ਦਿੰਦੇ ਹਾਂ। ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਜਦੋਂ ਅਸੀਂ ਇਸ ਸੰਸਾਰ ਨੂੰ ਛੱਡੀਏ, ਅਸੀਂ ਇਸ ਧਰਤੀ ਨੂੰ ਹੋਰ ਸੁੰਦਰ ਰੂਪ ਵਿੱਚ ਛੱਡ ਕੇ ਜਾਈਏ।

ਇਸੇ ਲੜੀ ਤਹਿਤ ਅੱਜ ਲਾਲੜੂ ਬ੍ਰਾਂਚ ਅਤੇ ਦੱਪਰ ਬ੍ਰਾਂਚ ਤੋਂ ਨਿਰੰਕਾਰੀ ਮਿਸ਼ਨ ਦੇ ਸੈਂਕੜੇ ਭਗਤ ਸੇਵਾਦਾਰਾਂ ਨੇ ਸੇਵਾਦਲ ਦੀਆਂ ਵਰਦੀਆਂ ਪਾ ਕੇ ਸਵੇਰੇ 8:00 ਵਜੇ ਤੋਂ 12:00 ਵਜੇ ਤੱਕ ਮਿਲਕੇ ਸਫ਼ਾਈ ਅਭਿਆਨ ਚਲਾਇਆ। ਇਸ ਟੀਮ ਦੀ ਅਗਵਾਈ ਜੋਨਲ ਇੰਚਾਰਜ ਸ਼੍ਰੀ ਓ.ਪੀ. ਨਿੰਰਕਾਰੀ ਜੀ, ਲਾਲੜੂ ਬ੍ਰਾਂਚ ਦੇ ਮੁੱਖੀ ਸ੍ਰੀ ਓਮ ਪ੍ਰਕਾਸ ਜੀ ਅਤੇ ਦੱਪਰ ਬ੍ਰਾਂਚ ਦੇ ਮੁੱਖੀ ਜਗਦੀਸ ਚੰਦ ਜੀ, ਸੇਵਾਦਲ ਦੇ ਖੇਤਰੀ ਸੰਚਾਲਕ ਰਾਜੇਸ ਗੋਡ ਜੀ ਨੇ ਕੀਤੀ। ਇਸ ਦੌਰਾਨ ਲਾਲੜੂ ਦੀ ਝਰਮਲ ਨਦੀ ਅਤੇ ਇਸਦੇ ਆਲੇ-ਦੁਆਲੇ ਦੀ ਸਾਫ ਸਫ਼ਾਈ ਕੀਤੀ ਗਈ। ਇਸ ਦੀ ਸੁਰੂਅਤ ਨਗਰ ਕੌਂਸਲ ਲਾਲੜੂ ਦੇ ਪ੍ਰਧਾਨ ਸ੍ਰੀ ਸਤੀਸ ਰਾਣਾ ਜੀ ਵੱਲੋਂ ਕੀਤੀ ਗਈ।ਨਿਰੰਕਾਰੀ ਮਿਸ਼ਨ ਦੁਆਰਾ ਚਲਾਏ ਗਏ ਇਸ ਸਫਾਈ ਅਭਿਆਨ ਅਤੇ ਕੀਤੇ ਜਾ ਰਹੇ ਹੋਰ ਸਮਾਜ ਭਲਾਈ ਦੇ ਕਾਰਜਾਂ ਦੀ ਸ਼ਹਿਰ ਵਾਸੀਆਂ ਦੁਆਰਾ ਖੂਬ ਸ਼ਲਾਘਾ ਕੀਤੀ ਗਈ।

ਪ੍ਰੋਗਰਾਮ ਦੀ ਸਮਾਪਤੀ 'ਤੇ ਹਾਜ਼ਰ ਮਹਿਮਾਨਾਂ ਨੇ ਮਿਸ਼ਨ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਨਾਲ ਹੀ ਨਿਰੰਕਾਰੀ ਸਤਿਗੁਰੂ ਮਾਤਾ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਮਿਸ਼ਨ ਨੇ ਨਿਸ਼ਚਿਤ ਤੌਰ 'ਤੇ ਪਾਣੀ ਦੀ ਸੰਭਾਲ ਅਤੇ ਜਲ ਸਵੱਛਤਾ ਦੇ ਇਸ ਕਲਿਆਣਕਾਰੀ ਪ੍ਰੋਜੈਕਟ ਰਾਹੀਂ ਕੁਦਰਤ ਦੀ ਸੰਭਾਲ ਲਈ ਯੋਗਦਾਨ ਪਾਇਆ ਹੈ ਜੋ ਕਿ ਇੱਕ ਮਹੱਤਵਪੂਰਨ ਕਦਮ ਹੈ।